BhoopNagar United

BhoopNagar United A village is a clustered human settlement or community, larger than a hamlet but smaller than a town, with a population ranging from a few 100 to 1000

ਸਰਸਾ ਤੋੰ ਖਿਦਰਾਣੇ ਤਾਂਈ ਕਿੰਨਾ ਬਣਦਾ ਪੰਧ ਦੱਸਿਓਵਿੱਚ ਵਿਚਾਲੇ ਪੁੱਤ ਖੜ੍ਹੇ ਸੀਕਿੰਨੀ ਉੱਚੀ ਕੰਧ ਦੱਸਿਓਕਿਸ ਸੰਨ ਵਿੱਚ ਆਣ ਬੰਦੇ ਨੇਖੜਕਾਈ ਸੀ ਸ...
25/11/2022

ਸਰਸਾ ਤੋੰ ਖਿਦਰਾਣੇ ਤਾਂਈ
ਕਿੰਨਾ ਬਣਦਾ ਪੰਧ ਦੱਸਿਓ
ਵਿੱਚ ਵਿਚਾਲੇ ਪੁੱਤ ਖੜ੍ਹੇ ਸੀ
ਕਿੰਨੀ ਉੱਚੀ ਕੰਧ ਦੱਸਿਓ
ਕਿਸ ਸੰਨ ਵਿੱਚ ਆਣ ਬੰਦੇ ਨੇ
ਖੜਕਾਈ ਸੀ ਸਰਹੰਦ ਦੱਸਿਓ
ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ
ਕੀ ਬਣਿਆ ਸਨਬੰਧ ਦੱਸਿਓ
ਨਨਕਾਣਾ ਕਦੋੰ ਅਜ਼ਾਦ ਹੋਇਆ ਸੀ
ਲਛਮਣ ਸਿੰਘ ਤੇ ਜੰਡ ਦੱਸਿਓ
ਕੀ ਹੰਕਾਰ ਕੀ ਹੁੰਦੀ ਮਾਅਫੀ
ਸੱਤਾ ਤੇ ਬਲਵੰਡ ਦੱਸਿਓ
ਤੱਤੀ ਤਵੀ ਦਾ ਸੇਕ ਕਿੰਨਾ ਸੀ
ਠੰਡੇ ਬੁਰਜ ਦੀ ਠੰਡ ਦੱਸਿਓ
ਕਦੋਂ ਆਰਤੀ ਗਾਈ ਬਾਬੇ ਨੇ
ਜਪੁਜੀ, ਜਾਪੁ, ਅਨੰਦ ਦੱਸਿਓ
ਕਾਹਤੋਂ ਸੂਰਮੇ ਲਹਾਈ ਖੋਪਰੀ
ਕਿਵੇਂ ਕਟੀਂਦੇ ਬੰਦ ਦੱਸਿਓ
ਕੀਹਨੇ ਨੀਲਾ ਤਾਰਾ ਚਾੜ੍ਹਿਆ
ਕਿਹੜੇ ਸੀ ਰਜ਼ਾਮੰਦ ਦੱਸਿਓ
ਘੁੱਦਿਆ ਕਾਹਤੋਂ ਕੌਮ ਸਾਡੀ ਤੇ
ਕਰੀਚਣ ਲੋਕੀਂ ਦੰਦ ਦੱਸਿਓ
ਕਿੰਨੇ ਪੁੱਤ ਕਮਾਦੋਂ ਲੱਭੇ
ਹਾਲੇ ਕਿੰਨੇ ਨਜ਼ਰਬੰਦ ਦੱਸਿਓ

ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀ 🙏
15/11/2022

ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀ 🙏

13/03/2022
24/02/2021

ਸਮੂਹ ਨਗਰ ਨਿਵਾਸੀ ਪਿੰਡ ਭੂਪਨਗਰ (ਖੁਰਦ) ਵਲੋਂ ਕਿਸਾਨੀ ਮੋਰਚੇ ਦੀ ਫਤਿਹ ਅਤੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡਪਾਠ ਸਾਹਿਬ ਮਿਤੀ 05.03.2021 ਨੂੰ ਆਰੰਭ ਕਰਵਾਏ ਜਾ ਰਹੇ ਹਨ ਜਿਹਨਾ ਦੇ ਕੀ ਮਿਤੀ 07.03.2021 ਨੂੰ ਭੋਗ ਪਾਏ ਜਾਣਗੇ। ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੇ ਦਰਸ਼ਨ ਦੀਦਾਰੇ ਦੇਣ ਦੀ ਕਿਰਪਾਲਤਾ ਕਰਨੀ ਜੀ। 🙏🙏

ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ?          ਸਾਦੀਓ ਮਾਨੇ ਫੁਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ਇਸ ਖਿਡਾਰੀ ਦੀ ਕਮਾਈ...
18/01/2020

ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ?
ਸਾਦੀਓ ਮਾਨੇ ਫੁਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ਇਸ ਖਿਡਾਰੀ ਦੀ ਕਮਾਈ ਨੂੰ ਭਾਰਤੀ ਰੁਪੱਈਆਂ 'ਚ ਗਿਣਨਾ ਹੋਵੇ ਤਾਂ ਇਹ ਪ੍ਰਤੀ ਹਫਤਾ ਇੱਕ ਕਰੋੜ ਚਾਲੀ ਲੱਖ ਰੁਪਏ ਬਣਦੀ ਹੈ। ਉਹਨੂੰ ਅਕਸਰ ਟੁੱਟੇ ਹੋਏ ਮੋਬਾਇਲ ਨਾਲ ਦੇਖਿਆ ਜਾਂਦਾ ਹੈ।
ਇੱਕ ਇੰਟਰਵਿਊ ਵਿੱਚ ਜਦੋਂ ਉਹਦੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਮੈਂ ਇਹਨੂੰ ਠੀਕ ਕਰਵਾ ਲਊਂਗਾ। ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਨਵਾਂ ਕਿਉਂ ਨਹੀਂ ਲੈ ਲੈਂਦਾ? ਤਾਂ ਉਹਨੇ ਕਿਹਾ ਮੈਂ ਅਜਿਹੇ ਹਜ਼ਾਰਾਂ ਖਰੀਦ ਸਕਦਾ ਹਾਂ, 10 ਫਰਾਰੀਆਂ, 2 ਜੈੱਟ ਜਹਾਜ਼, ਹੀਰੇ ਦੀਆਂ ਘੜੀਆਂ ਵੀ ਖਰੀਦ ਸਕਦਾ ਹਾਂ। ਪਰ ਮੈਂ ਇਹ ਕਰਨੀਆਂ ਕੀ ਨੇ?
ਮੈਂ ਗਰੀਬੀ ਦੇਖੀ ਹੈ, ਮੈਂ ਪੜ੍ਹ ਨਹੀਂ ਸੀ ਸਕਿਆ ਇਸ ਕਰਕੇ ਮੈਂ ਸਕੂਲ ਬਣਵਾਏ ਨੇ ਤਾਂ ਕਿ ਲੋਕ ਪੜ੍ਹ ਸਕਣ। ਮੇਰੇ ਕੋਲ ਬੂਟ ਨਹੀਂ ਸੀ, ਮੈਂ ਬਿਨਾਂ ਬੂਟਾਂ ਤੋਂ ਖੇਡਦਾ ਸੀ। ਚੰਗੇ ਕੱਪੜੇ ਨਹੀਂ ਸੀ, ਖਾਣ ਨੂੰ ਨਹੀਂ ਸੀ। ਅੱਜ ਮੈਨੂੰ ਐਨਾਂ ਕੁੱਝ ਮਿਲਿਆ ਹੈ ਤਾਂ ਮੈਂ ਇਹਦਾ ਦਿਖਾਵਾ ਕਰਨ ਦੀ ਥਾਂ ਇਹਨੂੰ ਆਪਣੇ ਲੋਕਾਂ ਨਾਲ ਵੰਡਣਾ ਚਾਹੁਣਾ। ਸਾਦੀਓ ਮਾਨੇ ਸੈਨੇਗਲ (ਪੱਛਮੀ ਅਫਰੀਕਾ) ਤੋਂ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਲਈ ਕਾਫੀ ਕੁੱਝ ਕਰ ਰਿਹਾ ਹੈ।
ਇਹ ਇੱਕ ਸਿੱਖਿਆ ਹੈ, ਇੱਕ ਪਾਠ ਹੈ, ਜਿਹੜਾ ਉਹਨੇ ਪਦਾਰਥ ਵਿੱਚ ਗਰੱਸੀ ਜਾ ਰਹੀ ਦੁਨੀਆਂ ਨੂੰ ਪੜ੍ਹਾਇਆ ਹੈ।

Address

Vill-Bhoop Nagar, P/O/Kurali
Rupnagar
140103

Alerts

Be the first to know and let us send you an email when BhoopNagar United posts news and promotions. Your email address will not be used for any other purpose, and you can unsubscribe at any time.

Share