11/08/2026
(ਮੈ ਇਹ ਗੱਲ ਕਰਨ ਤੋ ਪਹਿਲਾ ਹੀ ਸਪੱਸ਼ਟ ਕਰ ਦਿਆਂ—ਮੈਂ ਇਹ ਗੱਲ ਸਾਰੀਆਂ ਕਮੇਟੀਆਂ ਨੂੰ ਨਹੀਂ ਕਹਿ ਰਿਹਾ। ਮੇਰੀ ਗੱਲ ਸਿਰਫ਼ ਉਹਨਾਂ ਕਮੇਟੀਆਂ ਲਈ ਹੈ ਜੋ ਇਸ ਤਰ੍ਹਾਂ ਦਾ ਕੰਮ ਕਰਦੀਆਂ ਹਨ। ਜਿਹੜੀਆਂ ਕਮੇਟੀਆਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀਆਂ ਨੇ, ਮੇਰੀ ਇਹ ਗੱਲ ਉਹਨਾਂ ਲਈ ਬਿਲਕੁਲ ਨਹੀਂ ਹੈ )
ਤੇ ਆਜੋ ਗੱਲ ਕਰਦੇ ਹਾਂ ਮਾਲਵੇ ਦੀ ਕਬੱਡੀ ਦੀ।
ਮਾਲਵੇ ਦੀ ਕਬੱਡੀ ਦਾ ਪੱਧਰ ਕਿੱਥੇ ਰਹਿ ਗਿਆ?
ਅਸੀਂ ਟੂਰਨਾਮੈਂਟ ਕਰਵਾ ਦਿੱਤਾ—ਵਾਹ ਵਾਹ, ਸਾਡੇ ਪਿੰਡ ਟੂਰਨਾਮੈਂਟ ਹੋ ਗਿਆ। ਪਰ ਕਦੇ ਇਹ ਵੀ ਸੋਚਿਆ ਕਿ ਅਸੀਂ ਕਬੱਡੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜਾਂ ਕਬੱਡੀ ਦਾ ਬਿਜ਼ਨਸ ਚਲਾ ਰਹੇ ਹਾਂ?
ਅਕਸਰ ਟੂਰਨਾਮੈਂਟਾਂ ਦੇ ਪੋਸਟਰਾਂ ’ਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੁੰਦਾ—
“ਕਿਸੇ ਟੀਮ ਨੂੰ ਕੋਈ ਕਿਰਾਇਆ ਨਹੀਂ।”
ਨਾਲ ਲਿਖਿਆ ਹੁੰਦਾ—
“ਸਿਰਫ਼ 32 ਟੀਮਾਂ।”
ਪਰ ਅਸਲ ਵਿੱਚ 32 ਟੀਮਾਂ ਨਹੀਂ 80 90 100 ਟੀਮਾਂ ਤੱਕ ਐਂਟਰ ਕਰ ਲਈਆ ਜਾਂਦੀਆਂ ਨੇ।
ਮੰਨ ਲਓ 100 ਟੀਮਾਂ ਨੇ ₹1,000-₹1,000 ਐਂਟਰੀ ਦਿੱਤੀ—
100 × ₹1,000 = ₹1,00,000।
ਮਤਲਬ ਸਿਰਫ਼ ਐਂਟਰੀ ਫੀਸ ਤੋਂ ਹੀ ਇੱਕ ਲੱਖ ਰੁਪਏ ਇਕੱਠੇ ਹੋ ਗਏ। ਓਏ ਜੇ ਤੁਸੀਂ ਕੁੱਝ ਦੇਣਾ ਨਹੀ ਤਾ ਕੰਮ ਸੇ ਕੰਮ ਐਂਟਰੀ ਤਾ ਮੋੜੋ
ਹੁਣ ਸਵਾਲ ਇਹ ਨਹੀਂ ਕਿ ਟੂਰਨਾਮੈਂਟ ਕਰਵਾਇਆ ਜਾਂ ਨਹੀਂ।
ਸਵਾਲ ਇਹ ਹੈ ਕਿ ਇਸ ਟੂਰਨਾਮੈਂਟ ਨਾਲ ਕਬੱਡੀ ਨੂੰ ਕੀ ਮਿਲਿਆ? ਨਵੇਂ ਖਿਡਾਰੀ ਨੂੰ ਕੀ ਮਿਲਿਆ? ਨਵੀਂ ਟੀਮ ਨੂੰ ਕੀ ਮਿਲਿਆ?
ਜੇ ਮਾੜੀ ਜਾਂ ਨਵੀਂ ਟੀਮ ਐਂਟਰੀ ਭਰ ਕੇ ਵੀ ਚੱਜ ਨਾਲ ਖੇਡ ਨਹੀਂ ਸਕਦੀ ਤੇ ਆਪਣੇ ਖਿਡਾਰੀਆਂ ਦਾ ਖਰਚਾ ਨਹੀਂ ਕੱਢ ਸਕਦੀ, ਤਾਂ ਉਹ ਨਵੀਂ ਟੀਮ ਅਗਲੇ ਟੂਰਨਾਮੈਂਟ ਤੇ ਕਿਵੇ ਬਣੇਗੀ ?
ਫਿਰ ਅਸੀਂ ਕਹਿੰਦੇ ਹਾਂ—
“ਮਾਲਵੇ ਵਿੱਚੋਂ ਨਵੇਂ ਖਿਡਾਰੀ ਨਹੀਂ ਨਿਕਲ ਰਹੇ।”
ਨਵੇਂ ਖਿਡਾਰੀ ਮੈਦਾਨ ਵਿੱਚੋਂ ਫੇਰ ਨਿਕਲਣਗੇ, ਜੇ ਮੈਦਾਨ ਉਨ੍ਹਾਂ ਲਈ ਵੀ ਖੁੱਲ੍ਹਾ ਹੋਵਗਾ ਤੇ ਉਹਨਾਂ ਨੂੰ ਅਸੀ ਖੇਡਣ ਦਾ ਮੌਕਾ ਦਵਾ ਗਏ
ਕਬੱਡੀ ਨੂੰ ਸਿਰਫ਼ ਟੂਰਨਾਮੈਂਟਾਂ ਦੀ ਗਿਣਤੀ ਨਾਲ ਜਾ 1 2ਟੀਮਾ ਆਵਦੀ ਆ ਤਕੱੜੀ ਆ ਟੀਮਾ ਬਣਾ ਕੇ ਟੂਰਨਾਮੈਂਟ ਸਫਲ ਹੋਗਿਆ ਨਾਹ ਸਮਝਿਆ ਕਰੋ ਜੇ ਤੁਹਾਨੂੰ ਸੱਚੀ ਕਬੱਡੀ ਨਾਲ ਪਿਆਰ ਜਾ ਹਮਦਰਦੀ ਤਾ ਕਬੱਡੀ ਉਹ ਚੀਜ਼ ਕਰੋ ਜਿਸ ਦੀ ਕਬੱਡੀ ਨੂੰ ਲੋੜ ਆ
📝ਪ੍ਰਭ ਭੁੱਲਰ