11/05/2026
Brahm Kavach ॥ ਬ੍ਰਹਮ ਕਵਚ ॥ Powerful Mantra
॥ ਬ੍ਰਹਮ ਕਵਚ ॥ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈ ॥ ਸ੍ਰੀ ਭਗਉਤੀ ਜੀ ਸਹਾਇ ॥ ਅਥ ਭਗਉਤੀ ਬ੍ਰਹਮ ਕਵਚ ਲਿਖਯਤੇ ॥ ਪਾਤਿਸ਼ਾਹੀ ਦਸਵੀ ॥ ਖੜਗ ਖੰਡਾ ਅਸੀ ਅਰਿਗਰਿ ਧਰਮ ਰੱਛਿ ਤੱਗ ਛੱਤ੍ਰੀ ॥ ਬਿਸ੍ਵ ਪਾਲਿ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥੧॥ ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰਿ ਹੈਂ ॥ ਸਕਤਿ ਬ੍ਰਹਮਨੀ ਬਿਸਨਵੀ ਭਵਾਨੀ ਤੂੰ ਤਰਵਾਰਿ ਹੈਂ ॥੨॥ ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈਂ ॥ ਚੰਡਿਕਾ ਮ੍ਰਿਤੁ ਜਗਤ ਜਨਨੀ ਕਾਲਿਕਾ ਗੁਨਖਾਨਿ ਹੈਂ ॥੩॥ ਅਕਾਲ ਜਿਯੋਤੀ ਨਿਹਕਲੰਕਾ ਮਹਾਬਲੀ ਧ੍ਰਿਤਮਾਨਿ ਹੈਂ ॥ ਭਵ ਮਾਨਕਾ ਖਲ ਹਾਨਕਾ ਰੱਤ ਪਾਨਕਾ ਜਗ ਮਾਨਿ ਹੈਂ ॥੪॥ ਇਹ ਕਵਚ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥ ਰਣਿ ਜੀਤ ਲੈਹ ਨ੍ਰਿਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥੫॥ ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧਨ ਸੁਖ ਸੰਪਤਾ ॥ ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥੬॥੧॥ ਦੋਹਰਾ ॥ ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ ਫਤਿਹ ਪਾਉ ਮੈਦਾਨ ਮੈ ਪਕੜ ਹਾਥਿ ਸਮਸੀਰ ॥੧॥ ਦੋਹਰਾ ॥ ਯਾ ਬਿਧਿ ਨਾਮ ਉਚਾਰ ਬਿਧਿ ਪੁਨਾ ਕਰਯੋ ਪ੍ਰਯੋਗ ॥ ਪਾਠ ਸਵਾ ਲਾਖ ਹਵਨ ਕਰ ਜੀਤ ਜੰਗ ਤਬ ਹੋਗ ॥ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥