13/04/2026
Night Camping 🏕️
ਪਟਿਆੜੀ ਖੱਡ - 1
ਨਜ਼ਦੀਕ ਤੱਖਣੀ ਵਾਇਲਡ ਲਾਈਫ ਸੈਚੁਰੀ
ਅਤਵਾਰਾ ਪੁਰ
ਟਰੈਕਿੰਗ ਅਤੇ ਆਫਰੋਡਿੰਗ ਜਿੱਥੇ ਬੇਹੱਦ ਰੋਮਾਂਚਕਾਰੀ, ਮਨੋਰੰਜਕ ਅਤੇ ਉਤਸ਼ਾਹਿਤ ਕਰਨ ਵਾਲੀ ਹੁੰਦੀ ਹੈ। ਉਸੇ ਤਰ੍ਹਾਂ ਹੀ ਨਾਇਟ ਕੈਂਪਿੰਗ ਕੁਦਰਤ ਦੇ ਵਿਹੜੇ ਵਿੱਚ ਮਨ ਦੀ ਸ਼ਾਂਤੀ ਅਤੇ ਰੂਹ ਦਾ ਸੁਕੂਨ ਲੱਭਣ ਦਾ ਕਾਰਗਰ ਤਰੀਕਾ ਸਾਬਿਤ ਹੁੰਦੀ ਹੈ। ਇਸਦੇ ਰਾਹੀਂ ਅਸੀਂ ਆਪਣੇ ਮਿੱਤਰ ਪਿਆਰਿਆਂ ਜਾਂ ਪਰਿਵਾਰ ਦੇ ਨਾਲ ਕੁਆਲਿਟੀ ਸਮਾਂ ਬਤੀਤ ਕਰਦੇ ਹੋਏ ਆਨੰਦਦਾਇਕ ਅਤੇ ਸੁਖਦ ਅਹਿਸਾਸਾਂ ਨੂੰ ਅਨੁਭਵ ਕਰਦੇ ਹਾਂ। ਕੁਦਰਤ ਦੀ ਬੁੱਕਲ ਵਿੱਚ ਬੈਠ ਕੇ ਪ੍ਰਮਾਤਮਾ ਦੇ ਸਿਰਜੇ ਖੂਬਸੂਰਤ ਨਜ਼ਾਰਿਆਂ ਨੂੰ ਦੇਖ ਦੇਖ ਅਸੀਮ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਸਮਾਂ ਅਕਾਲਪੁਰਖ ਦੀ ਬਖ਼ਸ਼ੀ ਕਿਸੀ ਨਿਆਮਤ ਤੋਂ ਘੱਟ ਨਹੀਂ ਹੁੰਦਾ। ਇਹ ਵਕਤ ਆਪਣੇ ਆਪ ਨੂੰ ਗਹਿਰਾਈ ਨਾਲ ਸਮਝਣ ਅਤੇ ਕਾਇਨਾਤ ਨਾਲ ਇੱਕ ਮਿੱਕ ਹੋ ਕਿ ਆਪਣੇ ਨਿਆਣਪੁਣੇ ਦੀ ਸ਼ਰਾਰਤਾਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਖਿੜਖਿੜਾ ਕੇ ਹੱਸਣ ਨੂੰ ਵੀ ਆਪਣਾਂ ਹੱਕ ਸਮਝਦੇ ਸੀ, ਅਸੀਂ ਜਿਵੇਂ ਹੀ ਕੁਦਰਤੀ ਦੀ ਗੋਦ ਵਿੱਚ ਆਪਣੇ ਪੈਰ ਰੱਖਦੇ ਹਾਂ, ਬਚਪਨ ਦੀ ਮਾਸੂਮੀਅਤ ਭਰੀ ਮੁਸਕਾਨ ਜ਼ਹਿਨ ਵਿੱਚ ਦੌੜਨ ਲੱਗਦੀ ਹੈ,
ਜ਼ਿੰਦਗੀ ਵਿੱਚ ਕਾਮਯਾਬ ਹੋਣ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਅਸੀਂ ਕਿੰਨਾ ਕੁੱਝ ਪਿੱਛੇ ਛੱਡ ਦਿੰਦੇ ਹਾਂ, ਫਿਰ ਇੱਕ ਸਮਾਂ ਐਸਾ ਆਉਂਦਾ ਹੈ ਕਿ ਐਵੀਂ ਝੂਠੀ ਅਤੇ ਬੇਲੋੜੀ ਸਿਆਣਪ ਨੂੰ ਦੂਰ ਕੀਲੀ ਉੱਤੇ ਟੰਗ ਕੇ ਇੱਕ ਵਾਰ ਫੇਰ ਤੋਂ ਨਿਆਣੇ ਬਨਣ ਨੂੰ ਜੀਅ ਲੋਚਦਾ ਹੈ। ਨਾਇਟ ਕੈਂਪਿੰਗ ਆਪਣੇ ਆਪ ਨੂੰ ਤਰੋਤਾਜ਼ਾ ਅਤੇ ਮਾਨਸਿਕ ਤੌਰ ਤੇ ਨਰੋਆ ਬਣਾਉਣ ਦਾ ਕੰਮ ਕਰਦੀ। ਇਸਦੇ ਰਾਹੀਂ ਅਸੀਂ ਦੁਨੀਆਂ ਦੇ ਰੌਲ਼ੇ ਰੱਪੇ ਅਤੇ ਜ਼ਿੰਦਗੀ ਦੇ ਝਮੇਲਿਆਂ ਤੋਂ ਵਿਹਲੇ ਹੋ ਕੇ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬੇਹੱਦ ਸ਼ਾਂਤ ਅਤੇ ਸੁਕੂਨ ਭਰੇ ਕੁਦਰਤੀ ਮਹੌਲ ਵਿੱਚ ਸਾਹ ਲੈਣੇਂ ਕਿਸੇ ਵਰਦਾਨ ਤੋਂ ਘੱਟ ਨਹੀਂ ਜਾਪਦੇ, ਦਿਲ ਦੀ ਧੜਕਣ ਪੰਛੀਆਂ ਦੀਆਂ ਆਵਾਜ਼ਾਂ ਨਾਲ ਤਾਲਮੇਲ ਬੈਠਾਉਣ ਲੱਗਦੀ ਹੈ। ਨਿਰਮਲ ਹਵਾਵਾਂ ਦੀ ਨਿੱਘੀ ਰਵਾਨਗੀ ਰੂਹ ਨੂੰ ਅਸੀਮ ਖੁਸ਼ੀ ਦਾ ਅਹਿਸਾਸ ਕਰਵਾਉਂਦੀ ਹੈ। ਮਖਮਲੀ ਹਰੇ ਘਾਹ ਦੇ ਮੈਦਾਨਾਂ ਵਿਚਕਾਰ ਵਗਦਾ ਪਾਣੀ ਕਿਸੀ ਹੋਰ ਹੀ ਰਹੱਸਮਈ ਦੁਨੀਆਂ ਵਿੱਚ ਲੈ ਤੁਰਦਾ ਹੈ।
" ਹਾਇਕ ਐਂਡ ਟ੍ਰੈਕ ਕਲੱਬ " ਵੱਲੋਂ ਹਰ ਮਹੀਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਮੌਜੂਦ ਬੇਹੱਦ ਖੂਬਸੂਰਤ ਅਤੇ ਦਿਲਕਸ਼ ਥਾਵਾਂ ਤੇ ਨਾਇਟ ਕੈਂਪਿੰਗ ਦਾ ਆਯੋਜਨ ਕੀਤਾ ਜਾਂਦਾ ਹੈ। ਨਾਈਟ ਕੈਂਪਿੰਗ ਦਾ ਅਨੁਭਵ ਜ਼ਿੰਦਗੀ ਭਰ ਲਈ ਅਮਿੱਟ ਛਾਪ ਛੱਡਦਾ ਹੈ। ਇਸਦੇ ਨਾਲ ਹੀ ਥੱਕੇ ਅਤੇ ਉਦਾਸ ਚਿਹਰਿਆਂ ਤੇ ਇੱਕ ਨਵੀਂ ਤਾਜਗੀ ਅਤੇ ਉਮੰਗ ਪੈਦਾ ਹੁੰਦੀ ਹੈ। ਅਕਸਰ ਬੁੱਧੀਜੀਵੀ ਸਾਹਿਤਕਾਰ ਆਪਣੀਆਂ ਰਚਨਾ ਵਿੱਚ ਲਿਖਦੇ ਹਨ ਕਿ ਇਨਸਾਨ ਨੂੰ ਨਾ ਤਾਂ " ਖੂਹ ਦਾ ਡੱਡੂ " ਬਣਨਾ ਚਾਹੁੰਦਾ ਹੈ ਅਤੇ ਨਾ ਹੀ " ਕੋਹਲੂ ਦਾ ਬੈਲ " ਜ਼ਿੰਦਗੀ ਦਾ ਸਭ ਤੋਂ ਵੱਧ ਆਨੰਦ ਉਹ ਹੀ ਮਾਣਦਾ ਹੈ ਜੋ ਕੁਦਰਤ ਦੇ ਅੰਗ ਸੰਗ ਰਹਿ ਕੇ ਕੁੱਝ ਨਾ ਕੁੱਝ ਨਵਾਂ ਅਤੇ ਸਿਰਜਨਾਤਮਿਕ ਕੰਮ ਕਰਦਾ ਰਹਿੰਦਾ ਹੈ। ਇਸਦੇ ਨਾਲ ਸਾਡੀ ਜ਼ਿੰਦਗੀ ਵਿੱਚ ਰਵਾਨਗੀ, ਜੋਸ਼ ਅਤੇ ਉਤਸ਼ਾਹ ਤਾਂ ਪੈਦਾ ਹੁੰਦਾ ਹੀ ਹੈ, ਨਾਲ ਦੇ ਨਾਲ ਦੁਨੀਆਂ ਦੇ ਵਿੱਚ ਸੁਚੱਜੇ ਤਰੀਕੇ ਨਾਲ ਵਿਚਰਨਾ ਵੀ ਆਉਂਦਾ ਹੈ। ਜੋ ਕਿ ਬਾਕੀਆਂ ਲਈ ਵੀ ਪ੍ਰੇਰਨਾਦਾਇਕ ਸਿੱਧ ਹੁੰਦਾ ਹੈ।
ਅਗਰ ਤੁਸੀਂ ਵੀ ਪੰਜਾਬ ਦੇ ਸ਼ਿਵਾਲਿਕ ਖੇਤਰ ਵਿੱਚ ਨਾਈਟ ਕੈਂਪਿੰਗ ਦਾ ਅਨੁਭਵ ਹਾਂਸਲ ਕਰਨਾ ਚਾਹੁੰਦੇ ਹੋ ਤਾਂ, ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
Contact number of
Hike and Trek Club
97798 55505
98728 28120
81950 80222