Goldy Chanan khera

Goldy Chanan khera Contact information, map and directions, contact form, opening hours, services, ratings, photos, videos and announcements from Goldy Chanan khera, Sports Event, Buldana.

Old memories 2012 in Maharashtra
21/01/2022

Old memories 2012 in Maharashtra

Satwinder Pal Singh Great player
10/06/2021

Satwinder Pal Singh Great player

ਭੂਮਿਕਾ, 🚩 ਵਾਲੀਵਾਲ ਦੇ ਖੇਤਰ ਵਿੱਚ ਜਿਥੇ ਬਹੁਤ ਸਾਰੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਦਮ ਅਤੇ ਆਪਣੇ ਆਪਣੇ ਦੌਰ ਵਿੱਚ ਖੱਟੀਆਂ ਪ੍ਰਾਪਤੀਆਂ ਕਾਰਨ ਆਪਣਾ, ਆਪਣੇ ਪਿੰਡ ਸ਼ਹਿਰ,ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੋਇਆ ਹੈ। ਇਥੇ ਹੀ ਇਸ ਵਾਲੀਵਾਲ ਜਗਤ ਨੂੰ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਗੱਦਾ ਡੋਬ ਨੇ ਅਜਿਹਾ ਖਿਡਾਰੀ, ਇਨਸਾਨ ਸਤਵਿੰਦਰ ਪਾਲ ਸਿੰਘ ਕੈਰੋਂ ਦਿੱਤਾ ਹੈ।ਜਿਸ ਨੇ ਆਪਣੇ ਪਿੰਡ ਦਾ ਨਾਮ ਆਪਣੀ ਖੇਡ ਦੇ ਦਮ ਤੇ ਉਚਾ ਕਰਨ ਦੇ ਨਾਲ-ਨਾਲ ਆਪਣੇ ਸ਼ਾਂਤ ਚਿੱਤ ਸੁਭਾਅ ਦੀ ਬਦੌਲਤ "ਕੈਰੋਂ ਸਾਬ" ਦਾ ਰੁਤਬਾ ਵੀ ਹਾਸਿਲ ਕੀਤਾ। ਕੈਰੋਂ ਵਾਈ ਦੀ ਉਚੀ ਸੁਚੀ ਬੇਦਾਗ ਖੇਡ ਤੇ ਵਧੀਆ ਸਲੀਕੇ ਵਾਲੇ ਵਤੀਰੇ ਨੇ ਕੈਰੋਂ ਸਾਬ ਦਾ ਕੱਦ ਮਹਾਨ ਖਿਡਾਰੀ ਦੇ ਨਾਲ ਨਾਲ ਵਧੀਆ ਸਖਸ਼ੀਅਤ ਵਜੋਂ ਵੀ ਪੇਸ਼ ਕੀਤਾ। ਵਾਲੀਬਾਲ ਨੂੰ 'ਜੈਟਲਮੈਨਾਂ (ਸੱਜਣ ਪੁਰਸਾਂ) ਦੀ ਖੇਡ' ਦਾ ਰੁਤਬਾ ਸਤਵਿੰਦਰ ਪਾਲ ਸਿੰਘ ਕੈਰੋਂ ਸਾਬ ਜਿਹੇ ਇਨਸਾਨਾਂ ਕਰਕੇ ਹੀ ਮਿਲਿਆ ਹੋਇਆ ਹੈ।
🚩ਮੁੱਢਲਾ ਜੀਵਨ🚩 ਜ਼ਿਲਾਂ ਫਾਜਿਲਕਾ ਦੇ ਪਿੰਡ ਗੱਦਾ ਡੋਬ ਵਿੱਖੇ ਸੱਤਵਿੰਦਰਪਾਲ ਸਿੰਘ ਜੀ ਦਾ ਜਨਮ 22 10.1960 ਵਿੱਚ ਹੋਇਆ.. ਸਤਵਿੰਦਰਪਾਲ ਸਿੰਘ ਜੀ ਕੈਰੋਂ ਦੇ ਪਿਤਾ ਜੀ ਦਾ ਨਾਮ. ਸਰਦਾਰ ਹਰਮੰਦਰ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਸ੍ਰੀ ਮਤੀ ਗੁਰਦੇਵ ਕੌਰ ਜੀ ਸੀ .ਅਤੇ ਸੱਤਵਿੰਦਰਪਾਲ ਸਿੰਘ ਦੀ ਭੈਣ ਦਾ ਨਾਮ ਗੁਰਸਰਨ ਕੌਰ ਸੀ ਭਰਾਂ ਜੀ ਦਾ ਨਾਮ ਵਰਿੰਦਰ ਪਾਲ ਸਿੰਘ ਸੀ.
🚩ਪੜਾਈ 🚩.. ਸਤਵਿੰਦਰਪਾਲ ਜੀ ਜਦੋਂ ਬਚਪਨ ਅਵਸਥਾ ਵਿੱਚ ਸੀ ਤਾਂ ਇਹਨਾਂ ਦੇ ਪਿਤਾ ਜੀ ਸੱਤਵਿੰਦਰਪਾਲ ਜੀ ਨੂੰ ਅਪਣੇ ਕੋਲ ਬਿਠਾ ਕੇ ਪੜਨਾਂ ਤੇ ਲਿਖਣਾ ਸਿਖਾਉਣਾ ਤੇ ਪਿਆਰ ਵੀ ਬਹੁਤ ਕਰਨਾ. ਅਤੇ ਮਾਤਾ ਪਿਤਾ ਜੀ ਨੇ ਅਪਣੇ ਸੱਤਵਿੰਦਰਪਾਲ ਜੀ ਨੂੰ ਅਪਣੇ ਪਿੰਡ ਗੱਦਾਡੋਬ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜਨ ਲਾ ਦਿੱਤਾ. ਅਤੇ ਸੱਤਵਿੰਦਰਪਾਲ ਜੀ ਨੇ ਅਪਣੇ ਸਕੂਲ ਵਿੱਚ ਨਵੇਂ ਨਵੇਂ ਯਾਰ ਦੋਸਤ ਬਣਾਇਐ ਉਹਨਾਂ ਨਾਲ਼ ਹਾਸਾ ਮਜ਼ਾਕ ਕਰਨਾ ਪੜਨਾ ਵੀ ਤੇ ਜਦੋ ਸਕੂਲ ਤੋ ਅਪਣੇ ਘਰ ਆਉਣਾ ਫਿਰ ਭੋਜਨ ਕਰਨਾ ਤੇ ਘਰ ਦਾ ਬਣਿਆ ਹੋਇਆ ਭੋਜਨ ਬਹੁਤ ਪਸੰਦ ਕਰਦੇ ਸਨ.. ਅਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕਮ ਵੀ ਕਰਵਾ ਦਿੰਦੇ ਸਨ ਤੇ ਸੱਤਵਿੰਦਰਪਾਲ ਜੀ ਨੇ ਅਪਣੇ ਪਿੰਡ ਦੇ ਸਕੂਲ ਵਿੱਚ ਅੱਠ ਕਲਾਸਾਂ ਪਾਸ ਕਰੀਆਂ. ਫਿਰ ਸਤਿੰਦਰਪਾਲ ਜੀ ਨੇ ਅਬੋਹਰ ਸਰਕਾਰੀ ਹਾਈ ਸਕੂਲ ਵਿੱਚ ਮੈਟ੍ਰਿਕ ਪਾਸ ਕੀਤੀ
🚩🚩ਖੇਡ ਰੁਚੀ ਖੇਡ ਸਫਰ 🚩🚩ਸੱਤਵਿੰਦਰਪਾਲ ਜੀ ਦੇ ਖੇਡਣ ਤੋ ਪਹਿਲਾ ਹੀ ਪਿੰਡ ਵਿੱਚ ਵਾਲੀਵਾਲ ਪੁਰਾਣੇ ਖਿਡਾਰੀ ਖੇਡ ਦੇ ਸਨ.. ਜਦੋ ਸੱਤਵਿੰਦਰਪਾਲ ਜੀ ਨੇ ਸਕੂਲ ਤੋ ਆਕੇ ਸ਼ਾਮ ਨੂੰ ਟਿਊਸ਼ਨ ਪੜ੍ਹਨ ਜਾਣਾ ਤਾਂ ਵਾਪਸ਼ ਆਉਂਦੇ ਹੋਏ ਰਸਤੇ ਵਿੱਚ ਗ੍ਰਾਊਂਡ ਵਿੱਚ ਹੋਰ ਖਿਡਾਰੀਆਂ ਨੂੰ ਖੇਡਦਿਆਂ ਨੂੰ ਦੇਖਣ ਲੱਗ ਜਾਣਾ..ਤੇ ਬਾਲਾ ਵੀ ਚੱਕ ਚੱਕ ਕੇ ਫੜਾਉਣੀਆ ਅਤੇ ਹਰ ਰੋਜ ਦੇਖਣਾ ਇਕ ਦਿਨ ਸੱਤਵਿੰਦਰਪਾਲ ਜੀ ਨੂੰ ਗ੍ਰਾਊਂਡ ਵਿਚ ਖੇਡਣ ਲਾ ਲਿਆ ਪਿੰਡ ਦੇ ਖਿਡਾਰੀਆਂ ਨੇ. ਜਦੋ ਸੱਤਵਿੰਦਰ ਪਾਲ ਜੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਰਹੇ ਤੇ ਸਿਨੀਅਰ ਖਿਡਾਰੀ ਨੇ ਸੱਤਵਿੰਦਰਪਾਲ ਜੀ ਦਾ ਨਾਮ ਕੈਰੋਂ ਰੱਖ ਦਿੱਤਾ ਸੀ ਮੇਜਰ ਸਿੰਘ ਜੀ ਪਿੰਡ ਦੀ ਟੀਮ ਦੇ ਸਿਨੀਅਰ ਖਿਡਾਰੀ ਸਨ ਸਤਵਿੰਦਰਪਾਲ ਜੀ ਮੇਜਰ ਸਿੰਘ ਜੀ ਨੂੰ ਅਪਣਾ ਉਸਤਾਦ ਮੰਨਣ ਲੱਗ ਪਏ ਸਨ ਹੋਲੀ ਹੋਲੀ ਸੱਤਵਿੰਦਰ ਜੀ ਦਾ ਖੇਡਣ ਦਾ ਸ਼ੌਂਕ ਪੈ ਗਿਆ ਜਦੋ ਸਕੂਲ ਵਿੱਚ ਫ੍ਰੀ ਟਾਈਮ ਹੋਣਾ ਤਾਂ ਫਿਰ ਵੀ ਖੇਡਣਾ ਸ਼ੁਰੂ ਕਰ ਦੇਂਦੇ..ਤੇ ਸ਼ਾਮ ਨੂੰ ਪਿੰਡ ਗ੍ਰਾਊਂਡ ਵਿਚ 2.. 3 ਘੰਟੇ ਖੇਡਣਾ. ਸੱਤਵਿੰਦਰਪਾਲ ਜੀ ਸਕੂਲ ਵਲੋਂ ਫਿਰੋਜ਼ਪੁਰ ਵਿੱਖੇ ਜ਼ਿਲਾਂ ਵਾਇਜ ਟੂਰਨਾਮੈਂਟ 1973 ਵਿਚ ਹੋਇਆ ਸੀ ਸੱਤਵਿੰਦਰਪਾਲ ਜੀ ਨੇ ਓ ਟੂਰਨਾਮੈਂਟ ਪਹਿਲੀ ਵਾਰ ਖੇਡਿਆ ਓਸ ਵੇਲ਼ੇ (ਜੱਗਮੇਲ ਸਿੰਘ) (ਆਦਰਾਮ ਸਿੰਘ) ਤੇ (ਬਲਦੇਵ ਸਿੰਘ) ਹੋਰ ਵੀ ਖਿਡਾਰੀ ਨਾਲ ਸਨ.. ਮਹਾਵੱਧਰ ਦੀ ਟੀਮ.ਅਤੇ ਕਾਉੰਣੀ ਦੀ ਟੀਮ ਨੂੰ ਸੱਤ ਵਿੰਦਰਪਾਲ ਜੀ ਨੇ ਅਪਣਾ ਟਾਰਗੈਟ ਬਣਾਇਆ ਸੀ ਜਦੋਂ ਏਨਾ ਦੀ ਟੀਮ ਚੰਗੇ ਲੈਵਲ ਤੇ ਆ ਗਈ ਏਨਾ ਦੀ ਟੀਮ ਦੇ ਕੁਝ ਖਿਡਾਰੀ ਬਦਲ ਵੀ ਗਏੇ ਸਨ. ਸੱਤਵਿੰਦਰਪਾਲ ਜੀ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨੂੰ ਵੀ ਪਸੰਦ ਕਰਦੇ ਸਨ ਜਿਵੇਂ ਕਿ
(ਜੱਗਾ ਹਨੂਮਾਨਗੜ) (ਰਾਮਕਰਨ ਗੰਗਾਨਗਰ) (ਡਾਕਟਰ ਕਰਮਵੀਰ ਜੀ ਜੈਤੋ) ( ਬਲਦੇਵ ਕ੍ਰਿਸ਼ਨ ਜੀ ਪਿੰਡੀ)( ਜਸਵੰਤ ਸਿੰਘ ਕੋਟਲੀ ਸੰਗਰ) (ਦਰਸ਼ਨ ਸਿੰਘ ਜੀ ਮਹਿਤਾ) (ਮੇਜਰ ਸਿੰਘ ਜੀ ਧੰਦੈਆਲਾ)( ਮੀਤਾ ਬਰਾੜ ਤਰਖਾਣਾਂ ਵਾਲਾ ) (ਅਮਨ ਗਿਲ ਗੱਦਾ ਡੋਬ)(ਰਾਜੂ ਚੰਨਣਖੇੜਾ) (ਛਿੰਦਾ ਬਰਾੜ ਤਰਖਾਣਾਂ ਵਾਲਾ) (ਸੁਰਿੰਦਰ ਰਾਜਸਥਾਨ) ਆ ਖਿਡਾਰੀਆਂ ਦੇ ਸ਼ਾਟਾਂ ਨੂੰ ਬਹੁਤ ਪਸੰਦ ਕਰਦੇ ਸਨ
ਤੇ ਨਾਲ ਨਾਲ (ਸੁੱਖਮੰਦਰ ਸਿੰਘ ਗੱਦਾ ਡੋਬ) ਅਤੇ (ਭੋਲਾ ਜੈਤੋ)(ਵਿਕੀ ਚੰਨਣਖੈੜਾ) ਹੋਰ ਵੀ ਖਿਡਾਰੀ ਸਨ ਜਿਨਾਂ ਦੀ ਡਿੰਫੈਂਸ ਨੂੰ ਪਸੰਦ ਕਰਦੇ ਸਨ ਤੇ ਨੈੱਟ ਮੈਨ (ਪ੍ਰਿਤਪਾਲ ਗੱਦਾ ਡੋਬ)
(ਸ਼ਾਹਬਾਜ਼ ਸਿੰਘ ਗੱਦਾ ਡੋਬ) ਤੇ (ਗੁਲਬਾਜ਼ ਸਿੰਘ ਗੱਦਾ ਡੋਬ)
(ਪਿਟੀ ਮਾਸਟਰ ਸੀਰਾ ਸਿੰਘ ਮਹਾਵੱਧਰ) ( ਮੇਵਾ ਸਿੰਘ ਜੇਤੋ)
ਏਨਾ ਖਿਡਾਰੀਆਂ ਨੂੰ ਵਧੀਆ ਨੈੱਟ ਮੰਨਦੇ ਸਨ. ਸੱਤਵਿੰਦਰ ਪਾਲ ਜੀ ਅਪਣੇ ਸਿਨੀਅਰ ਖਿਡਾਰੀ ਦੀ ਬਹੁਤ ਇੱਜ਼ਤ ਕਰਦੇ ਸਨ. (ਕ੍ਰਿਸਨ ਕੁਮਾਰ ਮਿੱਤਲ ਗਿੱਦੜਬਾਹਾ) (ਮਦਨ ਮੱਦੀ ਜੀ ਅਬੋਹਰ) (ਦਰਸ਼ਨ ਲਾਲ ਜੀ ਮਲੋਟ) ਏਨਾ ਖਿਡਾਰੀਆਂ ਨੂੰ ਅਪਣੇ ਸੀਨੀਅਰ ਖਿਡਾਰੀ ਮੰਨਦੇ ਸਨ
🚩ਵਿਆਹ ਕਾਰਜ 🚩 ਮਾਪਿਆ ਨੇ ਅਪਣੇ ਸੱਤਵਿੰਦਰਪਾਲ ਜੀ ਦਾ 1986 ਵਿੱਚ ਕਰ ਦਿੱਤਾ ਵਾਲੀਵਾਲ ਖੇਡਣਾ ਜਾਰੀ ਰੱਖਿਆ ਤੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਾਉਦੇ ਸਨ
🚩ਖੇਡ ਸਫਰ 🚩... ਸੱਤਵਿੰਦਰਪਾਲ ਜੀ ਅਪਣੀ ਜੂਨੀਅਰ ਟੀਮਾਂ ਦੇ ਖਿਡਾਰੀਆਂ ਨੂੰ ਵੀ ਬਹੁਤ ਪਸੰਦ ਕਰਦੇ ਸਨ..ਜਿਵੇਂ ਕਿ
(ਤਰਸੇਮ ਗੰਗਾਨਗਰ) (ਫੋਜੀ ਖੱਬਾ ਹਿੰਮਤਪੁਰਾ). ( ਬਿੰਦੀ ਫਿਰੋਜ਼ਸ਼ਾਹ) (ਬੰਟੀ ਹਿੰਮਤਪੁਰਾ) (ਸਾਲੂ ਹਰਿਆਣਾ)(ਗੁਰਦੀਪ ਬੰਗੀ) ( ਹੌਲਦਾਰ ਚੱਕ ਕਲਾਂ) (ਜੱਜ Wander ਡੋਡ) (ਗੋਪਾ ਬੱਲੋੰ) ( ਸਿੱਧੂ ਸਲੈਮਸਾਹ)( ਗੋਲਡੀ ਚੰਨਣਖੇੜਾ) ਹੋਰ ਬਹੁਤ ਖਿਡਾਰੀ ਨੇ ਜਿਨਾਂ ਦੀਆ ਸ਼ਾਟਾ ਨੂੰ ਪਸੰਦ ਕਰਦੇ ਸਨ..ਅਤੇ
(ਗੁਰਪਿਆਰ ਜੰਡ ਵਾਲਾ) (ਜੈਲਦਾਰ ਸਲੇਮਸਾਹ)( ਬੀਜੀ ਚੰਨਣਖੇੜਾ) ਹੋਰ ਵੀ ਖਿਡਾਰੀ ਸਨ ਜਿਨਾਂ ਦੀ ਡਿੰਫੈਂਸ ਨੂੰ ਪਸੰਦ ਕਰਦੇ ਸਨ.. ਅਤੇ( ਪਿੰਦਰ ਖੰਜਰਵਾਲ) (ਬੁੱਢਾ ਜੰਡਵਾਲਾ) (ਸ਼ਾਮਾਂ ਚੰਡੀਗੜ੍ਹ) (ਮਨੀ ਚੰਨਣਖੇੜਾ)( ਸੁਖਦੀਪ ਲਾਲਬਾਈ) ਹੋਰ ਵੀ ਖਿਡਾਰੀ ਸਨ ਜਿਨਾਂ ਨੂੰ ਚੰਗੇ ਨੈੱਟ ਮੈਨ ਮੰਨਦੇ ਸਨ..
ਸੱਤਵਿੰਦਰਪਾਲ ਜੀ ਪਹਿਲਾ ਅਪਣੇ ਉਸਤਾਦ ਵਾਲੀ ਗੇਮ ਖੇਡੀ ਫਿਰ ਜਿਵੇਂ ਜਿਵੇਂ ਟੂਰਨਾਮੈਂਟ ਚਲਦੇ ਗਏ ਏਨਾ ਦੀ ਗੇਮ ਬਦਲਦੀ ਗਈ............ 1989 ਵਿੱਚ ਸੱਤਵਿੰਦਰਪਾਲ ਕੈਰੋ ਸਾਬ ਜੀ ਦੇ ਘਰ ਵਿੱਚ ਬੇਟੀ ਨੇ ਜਨਮ ਲਿਆ ਤੇ ਉਸਦਾ ਨਾਮ ਸੁਮੀਤ ਕੌਰ ਰੱਖਿਆ ਕੋਰੋਂ ਸਾਬ ਦੀ ਟੀਮ ਓਸ ਟਾਈਮ ਸਿੱਖਰਾਂ ਤੇ ਸੀ
🚩🚩ਖੇਡ ਸਫਰ 🚩.. ਕੈਰੋਂ ਸਾਬ ਨੇ ਲਾਲ ਬਾਈ ਦਾ ਟੂਰਨਾਮੈਂਟ ਲਗਾਤਾਰ ਚਾਰ ਸਾਲ ਜਿਤਿਆ ਸੀ ਅਤੇ ਬਹਾਦਰ ਖੇੜਾ ਦਾ ਟੂਰਨਾਮੈਂਟ ਵੀ ਤਿੰਨ ਸਾਲ ਜਿੱਤਿਆ ਸੀ ਅਤੇ ਪਿੰਡ ਦੇ ਨਵੇਂ ਖਿਡਾਰੀ ਸੱਤਵਿੰਦਰਪਾਲ ਜੀ ਨੂੰ ਅਪਣਾ ਉਸਤਾਦ ਮੰਨਦੇ ਸਨ ਤੇ ਇੱਜਤ ਵੀ ਬਹੁਤ ਕਰਦੇ ਸਨ. ਓਸ ਟਾਈਮ (ਜੈਤੋ ਦੀ ਟੀਮ) (ਕੋਟਲੀ ਸੰਗਰ ਦੀ ਟੀਮ) (ਚੰਨਣਖੈੜਾ ਦੀ ਟੀਮ) ਏਨਾ ਟੀਮਾਂ ਨੂੰ ਅਪਣੀ ਵਿਰੋਧੀ ਟੀਮਾਂ ਮੰਨਦੇ ਸੀ ਤੇ ਮੈਚ ਬਹੁਤ ਤਕੜੇ ਲੱਗਦੇ ਸੀ. ਅਤੇ ਓਸ ਟਾਈਮ ਦਿਨ ਵਿੱਚ ਟੂਰਨਾਮੈਂਟ ਹੁੰਦੇ ਸਨ ਦੋ ਜਾ ਤਿੰਨ ਦਿਨਾਂ ਦੇ. ਹੁੰਦੇ ਸਨ. ਤੇ ਇਕ ਦਿਨ ਪਹਿਲਾਂ ਜਾ ਕੇ ਐਂਟਰੀ ਵੀ ਕਰਵਾਉਂਦੇ ਸਨ ਹਰ ਇਕ ਟੀਮ ਨੂੰ ਮੌਕਾ ਮਿਲਦਾ ਸੀ ਖੇਡਣ ਦਾ ਤੇ ਦਰਸ਼ਕਾਂ ਦਾ ਭਾਰੀ ਇਕੱਠ ਵੀ ਹੁੰਦਾ ਸੀ ਜਦੋ ਕੈਰੋਂ ਸਾਬ ਨੇ ਮੈਚ ਖੇਡ ਹਟਣਾ ਤਾਂ ਫਿਰ ਆਰਾਮ ਕਰਨਾ ਤੇ ਹੋਰਾਂ ਟੀਮਾਂ ਦੇ ਮੈਚ ਦੇਖਣੇ ਤੇ ਹਰ ਖਿਡਾਰੀ ਦੀ ਕਮਜ਼ੋਰੀ ਵੀ ਦੇਖਣੀ ਤੇ ਖੇਡਣ ਦਾ ਅੰਦਾਜ ਵੀ ਦੇਖਣਾ ਅਤੇ ਅਪਣੀ ਟੀਮ ਮੈਂਬਰਾ ਨਾਲ ਪਲੈਨਿੰਗ ਵੀ ਕਰਨੀ ਤੇ ਨਾ ਕਦੇ ਹੀ ਰੈਫਰੀ ਨਾਲ ਬੈਂਸ ਬਾਜ਼ੀ ਕੀਤੀ ਸੀ...........1993 ਵਿੱਚ ਸਤਵਿੰਦਰਪਾਲ ਸਿੰਘ ਕੈਰੋਂ ਸਾਬ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਕੇਰੋਂ ਸਾਬ ਨੇ ਅਪਣਾ ਪੁੱਤਰ ਦਾ ਜੈ ਦੀਪ ਸਿੰਘ ਰੱਖਿਆ..
🚩ਖੇਡ ਸਫਰ 🚩.. ਸੱਤਵਿੰਦਰਪਾਲ ਕੈਰੋ ਜੀ ਵੱਖ ਵੱਖ ਸਟੇਟਾ
ਵਿੱਚ ਨਹੀਂ ਖੇਡੇ ਸੀ ਤੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਖੇਡੇ ਸਨ. ਕੇਰੋਂ ਸਾਬ ਕਬੱਡੀ ਖੇਡ ਨੂੰ ਤੇ ਖਿਡਾਰੀਆਂ ਨੂੰ ਬਹੁਤ ਪਸੰਦ ਕਰਦੇ ਸਨ (ਵਿੱਕਰ ਸਿੰਘ ਆੜਾਗਾਂ) (ਗੋਰਾ ਜੈਤੋ)( ਖੜਕ ਸਿੰਘ ਬੋਦੀਵਾਲਾ) (ਮਿੱਡਾ) ਹੋਰ ਵੀ ਕਬੱਡੀ ਖਿਡਾਰੀ ਸਨ ਜਿਨਾਂ ਦੀ ਖੇਡ ਨੂੰ ਪਸੰਦ ਕਰਦੇ ਸਨ......... ਸੱਤਵਿੰਦਰਪਾਲ ਕੈਰੋ ਜੀ ਦੇ 1998 ਵਿੱਚ ਪਿਤਾ ਜੀ ਸੁਰਗਵਾਸ ਹੋ ਗਏ ਸਨ.ਕੈਰੋਂ ਸਾਬ ਨੇ ਵਾਲੀਵਾਲ ਖੇਡਣਾ ਘੱਟ ਕਰ ਦਿੱਤੀ ਤੇ ਖੇਤੀਬਾੜੀ ਦਾ ਕੰਮ ਆਪ ਕਰਨ ਲੱਗ ਪਏ. ਕੁਝ ਸਮਾਂ ਤੋ ਬਾਦ ਸੱਤਵਿੰਦਰਪਾਲ ਜੀ ਖੇਡਣਾ ਸ਼ੁਰੂ ਕੀਤਾ ਤੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਦੇ ਸਨ........ਸੱਤਵਿੰਦਰ ਪਾਲ ਜੀ ਦੇ ਮਾਤਾ ਜੀ 2009 ਵਿੱਚ ਸੁਰਗਵਾਸ ਹੋ ਗਏ ਸਨ ਫਿਰ ਕੇਰੋਂ ਸਾਬ ਨੇ ਵਾਲੀਵਾਲ ਖੇਡਣਾ ਘੱਟ ਕਰ ਦਿੱਤਾ ਤੇ ਅਪਣੇ ਘਰ ਦੇ ਕਮ ਕਾਰ ਕਰਦੇ ਰਹਿੰਦੇ ਸਨ
ਅਤੇ ਅਪਣੇ ਬੇਟੇ ਬੇਟੀ ਨੂੰ ਚੰਗਾ ਪੜਾਂ ਲਿਖਾਂ ਦਿੱਤਾ ਸੀ ਫਿਰ ਅਪਣੀ ਬੇਟੀ ਦਾ ਵਿਆਹ ਵੀ ਕਰ ਦਿੱਤਾ ਸੀ.. ਫਿਰ ਖੇਡਣਾ ਸ਼ੁਰੂ ਕੀਤਾ.. ਲੱਗਭਗ 2010 ਵਿੱਚ ਅਪਣੇ ਪਿੰਡ ਗੱਦਾਡੋਬ ਵਿਖੇ ਟੂਰਨਾਮੈਂਟ ਹੋਇਆ ਸੱਤਵਿੰਦਰਪਾਲ ਜੀ ਦਾ ਮੈਚ ਰਾਜਸਥਾਨ ਦੀ ਟੀਮ ਨਾਲ ਫਾਇਨਲ ਮੈਚ ਸੀ ਤੇ ਦੂਸਰੇ ਸਥਾਨ ਤੇ
ਸੱਤਵਿੰਦਰਪਾਲ ਜੀ ਰਹੇ ਤੇ ਆ ਮੈਚ ਏਨਾ ਦੀ ਜਿੰਦਗੀ ਦਾ ਅਖ਼ੀਰਲਾ ਟੂਰਨਾਮੈਂਟ ਤੇ ਮੈਚ ਸੀ..ਏਸ ਟੂਰਨਾਮੈਂਟ ਤੋ ਬਾਦ ਖੇਡਣਾ ਬੰਦ ਕਰ ਦਿੱਤਾ ਸੀ ਹੁਣ ਸੱਤਵਿੰਦਰਪਾਲ ਜੀ ਅਪਣੇ ਘਰ ਵਿਚ ਰਹਿੰਦੇ ਹਨ ਖੇਤੀਬਾੜੀ ਦਾ ਕੰਮ ਕਰਦੇ ਹਨ ਵਧੀਆ ਜਿੰਦਗੀ ਅਪਣੇ ਪਰਿਵਾਰ ਨਾਲ ਬਤੀਤ ਕਰਦੇ ਹਨ......
(ਮੇਜਰ ਸਿੰਘ ਜੀ ਗੱਦਾਡੋਬ)( ਜਗਦੇਵ ਸਿੰਘ ਜੀ ਗੱਦਾਡੋਬ)
(ਭਿੰਦਰ ਸਿੰਘ ਜੀ ਗੱਦਾਡੋਬ)(ਸੁੱਖਮੰਦਰ ਸਿੰਘ ਜੀ ਗੱਦਾਡੋਬ)
(ਗੁਲਬਾਗ ਸਿੰਘ ਜੀ ਗੱਦਾਡੋਬ( ਕੁਲਦੀਪ ਸਿੰਘ ਜੀ ਗੱਦਾਡੋਬ)
(ਅਮਨ ਗਿੱਲ ਜੀ ਗੱਦਾਡੋਬ)( ਸਾਹਬਾਜ਼ ਅਤੇ ਬਿੱਟੂ ਜੀ) (ਕੁਲਵਿੰਦਰ ਸਿੰਘ ਜੀ ਗੱਦਾ ਡੋਬ )ਏਨਾ ਸ਼ਖਸੀਅਤਾਂ ਨੂੰ ਸੱਤਵਿੰਦਰਪਾਲ ਕੈਰੋ ਜੀ ਦਾ ਕਹਿਣਾ ਹੈ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਮੈਂਨੂੰ ਵੱਡੇ ਮੁਕਾਮ ਤੇ ਪਹੁੰਚਿਆ ਹੈ.
ਸੱਤਵਿੰਦਰਪਾਲ ਕੈਰੋ ਜੀ ਅੱਜ ਦੇ ਸਮਾਂ ਦੇ ਟੂਰਨਾਮੈਂਟ ਕਮੇਟੀਆ ਨੂੰ ਨਵੇਂ ਖਿਡਾਰੀਆਂ ਨੂੰ ਓਲਡ ਖਿਡਾਰੀਆ ਨੂੰ ਅਤੇ ਅਪਣੇ ਚਾਹੁਣ ਵਾਲਿਆਂ ਸਰੋਤਿਆਂ ਨੂੰ ਕੁਝ ਸੁਨੇਹਾ ਦੇ ਰਹੇ ਹਨ
ਸੱਤਵਿੰਦਰਪਾਲ ਧੰਨਵਾਦ ਕਰਦੇ ਹਨ ਜੋ ਟੂਰਨਾਮੈਂਟ ਕਰਵਾਉਂਦੇ ਹਨ ਤੇ ਟੂਰਨਾਮੈਂਟ ਟਾਈਮ ਨਾਲ ਸ਼ਰੂ ਕਰਵਾ ਕੇ ਟਾਈਮ ਨਾਲ ਫਾਇਨਲ ਹੋ ਜਾਣਾ ਚਾਹੀਦਾ ਹੈ ਜੋ ਕਿ ਖਿਡਾਰੀ ਅਪਣੇ ਘਰਾਂ ਨੂੰ ਟਾਈਮ ਨਾਲ ਵਾਪਸ ਆ ਸਕਣ.. ਨਵੇਂ ਖਿਡਾਰੀਆਂ ਨੂੰ ਲਗਨ ਦੇ ਨਾਲ ਖੇਡਣਾ ਚਾਹੀਦਾ ਹੈ. ਤੇ ਨਸ਼ਾ ਤੋ ਦੂਰ ਰਹਿਣਾ ਚਾਹੀਦਾ ਤੇ ਸਿਨੀਅਰ ਖਿਡਾਰੀ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਹੈ... ਓਲਡ ਖਿਡਰੀਆਂ ਨੂੰ ਮੈ ਧੰਨਵਾਦ ਕਰਦਾ ਹਾਂ ਜਿਨਾਂ ਨਾਲ ਲੰਮੇ ਸਮੇਂ ਤੋਂ ਖੇਡੇ ਜੋ ਪਿੰਡ ਗ੍ਰਾਊਂਡ ਵਿਚ ਜਾਈ ਦਾ ਬਹੁਤ ਯਾਦ ਆਉਂਦੇ ਹਨ ਅਤੇ ਸੰਪਰਕ ਵਿਚ ਰਹਿਣਾ ਚਾਹੀਦਾ ਜੇ ਕਿਸੇ ਖਿਡਾਰੀ ਦਾ ਜ਼ਿਕਰ ਕਰਨ ਤੋ ਰਹਿ ਗਿਆ ਹੋਵੇ ਤਾਂ ਮਾਫ਼ ਕਰਨਾ..... ਅਪਣੇ ਫੈਨ ਜ ਨੂੰ ਮੈ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਂਨੂੰ ਯਾਦ ਕੀਤਾ ਤੇ ਬਹੁਤ ਮਾਣ ਬਖਸ਼ਿਆ ਵਸਦੇ ਰਹੋ ਜਵਾਨੀਆਂ ਮਾਣੋ.. ਮੇਰੇ ਸਮਾਂ ਵਿੱਚ ਪ੍ਰਾਈਜ਼ ਬਹੁਤ ਘੱਟ ਹੁੰਦਾ ਸੀ ਜਿਵੇਂ ਕਿ ਬੈਗ ਨਗਦ ਰਾਸ਼ੀ... ਸਨਮਾਨ ਟਰਾਫੀ ਕਪ..
ਅਤੇ ਜਦੋ ਸੱਤਵਿੰਦਰਪਾਲ ਜੀ ਦੇ ਏਰੀਏ ਵਿੱਚ ਟੂਰਨਾਮੈਂਟ ਹੁੰਦੇ ਹਨ ਤੇ ਏਨਾ ਨੂੰ ਬੁਲਾ ਕੇ ਵੀ ਮਾਨ ਸਨਮਾਨ ਕਰ ਦੇਂਦੇ ਹਨ
ਸਤਵਿੰਦਰ ਪਾਲ ਸਿੰਘ ਕੈਰੋਂ ਵਾਈ ਜਿਹੇ ਵਾਲੀਵਾਲ ਖੇਤਰ ਦੇ ਉਹ ਮੀਲ ਪੱਥਰ ਹਨ, ਜਿਨ੍ਹਾਂ ਨੂੰ ਵੇਖ ਪੜ੍ਹ ਆਉਣ ਵਾਲੇ ਖਿਡਾਰੀਆਂ ਨੂੰ ਆਪਣੀ ਖੇਡ ਦੀ ਉਚਾਈ ਦੇ ਨਾਲ-ਨਾਲ ਆਪਣੇ ਕਿਰਦਾਰ ਉਚੇ ਸੁੱਚੇ ਰੱਖਣ ਦੀ ਪ੍ਰੇਰਣਾ ਮਿਲਦੀ ਹੈ। ਕੈਰੋਂ ਵਾਈ ਜੀ ਵਰਗੀਆਂ ਸਖਸ਼ੀਅਤਾਂ ਵਾਲੀਵਾਲ ਜਗਤ ਦਾ ਮਾਣ ਸਤਿਕਾਰ,ਕੱਦ ਵਧਾਉਂਦੀਆਂ ਹਨ।
🚩🚩🚩🚩🚩 ਧੰਨਵਾਦ ਜੀ 🚩🚩🚩
ਰਚਨਾ... ਸੱਤਨਾਮ ਸਿੰਘ ਚੱਕ ਮਾਫ਼ੀ ਖੰਨਾ
(ਅਪਣਾ ਪੇਜ ਲਾਇਕ ਅਤੇ ਸੇਅਰ ਜ਼ਰੂਰ ਕਰੋ) ਫ਼ਿਲਮ

05/06/2021

ਪਾਰਟ-1
ਇਹ ਉਪਰਾਲਾ ਸਤਨਾਮ ਸਿੰਘ ਚੱਕ ਮਾਫ਼ੀ ਨੇ ਕੀਤਾ ਹੈ

ਗੱਲ ਹੋਣ ਲੱਗੀ ਐ ਵਾਲੀਬਾਲ ਦੇ ਸਟਾਰਾਂ ਦੀ
ਜ਼ੋਰ ਅੱਗੇ ਕੀ ਕਰੂ ਤਾਕਤ ਪਹਾੜਾਂ ਦੀ,
ਕਿੱਥੇ-ਕਿੱਥੇ ਕੀਹਨੇ-ਕੀਹਨੇ ਰਚੇ ਇਤਿਹਾਸ ਬਈ
ਲਿਖਦਾ ਬਰਾੜ ਅੱਜ ਗੱਲ ਬਾਤ ਖਾਸ ਬਈ,
ਤਰਖਾਣ ਵਾਲਾ ਛਿੰਦਾ, ਸਿੰਗਲ ਹੈਂਡ ਵਿੱਚ ਕੰਧ ਸੀ
ਵੱਡੇ-ਵੱਡੇ ਸ਼ੂਟਰਾਂ ਦੇ ਜੋੜ ਦਿੰਦਾ ਦੰਦ ਸੀ,
ਕੈਰੋਂ ਦੀਆਂ ਸ਼ਾਟਾਂ ਕਿਸੇ ਵਿਰਲੇ ਨੇ ਮੋੜੀਆਂ,
ਬਲਦੇਵ ਪਿੰਡੀ ਮਿੱਤਰੋ ਕਢਾਉੰਦਾ ਸੀਗਾ ਬੌੜੀਆਂ,
ਡਾਕਟਰ ਜੈਤੋਂ ਵਾਲਾ, ਕਲਾ ਨਾਲ ਭਰਪੂਰ ਸੀ,
ਮੜ੍ਹਾਕ ਵਾਲਾ ਮੇਲਾ (ਹਰਦੇਵ) ਦੇਖ ਚੜ੍ਹਦਾ ਸਰੂਰ ਸੀ,
ਜਦੋਂ ਤਿੰਨ ਦਿਨ ਖੇਡਾਂ ਵਾਲਾ ਚੱਲਦਾ ਰਿਵਾਜ ਸੀ,
ਧੁੰਮਾਂ ਪਾਈ ਆਉਂਦਾ, ਉਦੋਂ ਅਸ਼ੋਕ ਬਜਾਜ ਸੀ,
ਚੱਕ ਮਾਫ਼ੀ ਪਿੰਡ ਖੰਨੇ ਕੋਲ ਸਤਨਾਮ ਦਾ
OLD STAR ਵੇਖੋ ਸਾਰੇ ਚੱਕੀ ਆਵਦਾ,
ਮਹਿਤੇ ਵਾਲੇ ਦਰਸ਼ਨ ਨੇ ਵੀ ਧੂੜਾਂ ਬਹੁਤ ਪੱਟੀਆਂ,
ਸੱਚੀਆਂ ਤਰਖਾਣ ਵਾਲੇ ਮੀਤੇ ਗੱਲਾਂ ਦੱਸੀਆਂ...

~{✍🏻 ਮੀਤਾ ਬਰਾੜ ਤਰਖਾਣ ਵਾਲਾ ✍🏻} ~

08/07/2020

Address

Buldana

Website

Alerts

Be the first to know and let us send you an email when Goldy Chanan khera posts news and promotions. Your email address will not be used for any other purpose, and you can unsubscribe at any time.

Share

Category