08/29/2017
Copied — #ਪੰਜਾਬ_ਦੇ_ਭਵਿੱਖ_ਦੀ_ਖੋਫ਼ਨਾਕ_ਤਸਵੀਰ)
ਿੲਕ ਵੀਰ ਨੇ ਬਹੋਤ ਵਧਿਆ ਲਿਖਿਆ ਹੈ ।
ਲਓ ਜੀ ਕੱਲ ਕਿਸੇ ਘਰੇਲੂ ਕੰਮ ਲਈ ਖੰਨਾ ਸ਼ਹਿਰ ਜਾਣਾ ਪਿਆ ਜਦੋਂ ਮੈ ਬੱਸ ਸਟੈਂਡ ਦੇ ਪੱਛਮ ਵੱਲ ਜੀ.ਟੀ.ਰੋਡ ਤੇ ਆਪਣੀ ਗੱਡੀ ਰੋਕੀ ਤਾਂ ਮੇਰੇ ਕੋਲ ਦੀ ਸੈਂਕੜੇ ਮੁੰਡੇ ਕੁੜੀਆਂ ਲੰਘੇ ਮੈਂ ਸੋਚਿਆ ਏਥੇ ਕੋਈ ਕਾਲਜ ਹੋਵੇਗਾ।ਮੇਰੇ ਦਿਲ ਵਿੱਚ ਵੇਖਣ ਦੀ ਇੱਛਾ ਜਾਗੀ ਕਿ ਵੇਖਾਂ ਕਿ ਕਿਹੜਾ ਕਾਲਜ ਹੈ।ਮੇਰੀ ਹੈਰਾਨੀ ਦੀ ੳਦੋਂ ਕੋਈ ਹੱਦ ਨਾ ਰਹੀ ਜਦੋਂ ਮੈਂ ਸੈਂਕੜੇ ਆਈ ਲੇਟਸ ,ਇੰਗਲੈਸ ਵਿੰਗ ਅਤੇ ਟਰੈਵਲ ਏਜੰਟਾਂ ਦੇ ਦਫਤਰ ਵੇਖੇ ਜਿੱਥੇ ਇਹ ਸਾਰੇ ਬੱਚੇ ਅੰਦਰ ਜਾ ਚੁੱਕੇ ਸਨ।ਮੈਂ ਬਾਹਰ ਖੜਾ ਸੋਚਦਾ ਸੀ ਕਿ ਮੇਰੇ ਪੰਜਾਬ ਵਿੱਚ ਇਹ ਕੁੱਝ ਵੀ ਹੋਣਾ ਸੀ ਸਾਰੇ ਪੜੇ ਲਿਖੇ ਬੱਚਿਆਂ ਨੇ ਮਜ਼ਬੂਰੀਵਸ ਵਿਦੇਸ਼ਾਂ ਵਿੱਚ ਜਾਣਾ ਸੀ।ਇਹ ਪੜਦੇ ਮੇਰੇ ਦੇਸ਼ ਵਿੱਚ ਹਨ ਤਰੱਕੀ ਵਿੱਚ ਹਿੱਸਾ ਬਾਹਰਲੇ ਦੇਸ਼ਾਂ ਵਿੱਚ ਪਾਉਂਦੇ ਹਨ।ਮੇਰੇ ਵੀ ਤਿੰਨੋ ਬੱਚੇ ਕਦੋਂ ਦੇ ਇਸ ਦੌੜ ਵਿੱਚ ਸ਼ਾਮਿਲ ਹੋ ਚੁੱਕੇ ਹਨ। ਮੈਂ ਬਾਹਰ ਖੜਾ ਸੋਚਦਾ ਸੀ ਕਰਤਾਰ ਸਿੰਘ ਸਰਾਭਾ ਵੀ ਓਦੋਂ ਇਹਨਾਂ ਲੜਕਿਆਂ ਦੀ ਉਮਰ ਦਾ ਸੀ ਉਸ ਨੇ ਅਤੇ ਹੋਰ ਅਨੇਕਾਂ ਗਦਰੀਆਂ ਨੇ ਵਿਦੇਸ਼ਾਂ ਨੂੰ ਆਪਣੇ ਦੇਸ਼ ਤੋਂ ਵਾਰਕੇ ਪਰੇ ਸੁੱਟ ਦਿੱਤਾ ਸੀ।ਊਧਮ ਸਿੰਘ ਵੀ ਪੰਜਾਬ ਦਾ ਜੰਮ ਪਲ ਸੀ।ਉਹਨਾਂ ਦੀ ਦੇਸ਼ ਭਗਤੀ ਤੇ ਇਹਨਾਂ ਦੀ ਦੇਸ਼ ਭਗਤੀ ਵਿੱਚ ਧਰਤੀ ਅਸਮਾਨ ਦਾ ਫਰਕ ਹੈ। ਅਸੀਂ ਬੱਚਿਆ ਵਿੱਚ ਦੇਸ਼ ਭਗਤੀ ਭਰ ਵੀ ਨਹੀਂ ਸਕੇ।ਰਾਜ ਕਰਨ ਵਾਲੇ ਲੋਕਾਂ ਨੂੰ ਮੈਂ ਪੁੱਛਦਾ ਹਾਂ ਜੇ ਤੁਸੀਂ ਇਹਨਾਂ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹੁੰਦੇ ਸਾਫ ਸੁਥਰਾ ਸਿਸਟਮ ਦਿੱਤਾ ਹੁੰਦਾ ਇਹ ਬਾਹਰ ਨੂੰ ਕਿਉਂ ਭੱਜਦੇ।ਮੈਂ ਸੋਚ ਰਿਹਾ ਸੀ ਇਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਅਨੇਕਾਂ ਰੰਗੀਨ ਸੁਪਨੇ ਹੋਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਵੀ ਬਹੁਤ ਜ਼ਿਆਦਾ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਉਥੇ ਡਾਲਰ ਰੁੱਖਾਂ ਨੂੰ ਨਹੀ ਲ਼ੱਗਦੇ।ਇੱਕ ਗੱਲ ਮੈਂ ਇਹ ਵੀ ਸੋਚਦਾ ਸੀ ਮੇਰੇ ਦੇਸ਼ ਦੇ ਬਾਹਰਲੇ ਸੂਬਿਆਂ ਵਿਚੋਂ ਲੋਕ ਆ ਕੇ ਪੰਜਾਬ ਵਿੱਚ ਕਾਮਯਾਬ ਹੋ ਰਹੇ ਹਨ ਪਰ ਸਾਡੇ ਬੱਚੇ ਏਥੇ ਮਿਹਨਤ ਨਹੀਂ ਕਰਦੇ ਬਾਹਰ ਜਾ ਕੇ ਘਟੀਆ ਤੋਂ ਘਟੀਆ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ।ਮੈਂ ਸੋਚਦਾ ਮੇਰੇ ਪੰਜਾਬ ਦਾ ਬਣੂ ਕੀ ਪੜੇ ਲਿਖੇ ਬੱਚੇ ਬਾਹਰ ਭੱਜੇ ਜਾਂਦੇ ਹਨ।ਪਿੱਛੇ ਰਹਿ ਜਾਣਗੇ ਉਹਨਾਂ ਦੇ ਬਜ਼ੁਰਗ ਮਾਂ ਬਾਪ ਕੁੱਝ ਬੱਚਿਆਂ ਕੋਲ ਚਲੇ ਜਾਣਗੇ ਬਾਕੀ ਸਮਾਂ ਪਾਕੇ ਬਾਕੀ ਉਪਰ ਚਲੇ ਜਾਣਗੇ।ਪਿੱਛੇ ਕੀ ਰਹਿ ਜਾਵੇਗਾ?ਪੰਜਾਬ ਦੇ ਅਮੀਰ ਵਿਰਸੇ ਵਿਰਾਸਤ,ਇਤਿਹਾਸ ਅਤੇ ਸੰਸਕਰਿਤੀ ਦਾ ਕੀ ਬਣੇਗਾ ?ਸੂਝਵਾਨ ਪਾਠਕੋ ਲਿਖਤ ਲੰਬੀ ਹੋ ਰਹੀ ਹੈ ਬਾਕੀ ਤੁਸੀਂ ਵੀ ਆਪਣੋ ਆਪਣੇ ਵਿਚਾਰ ਜ਼ਰੂਰ ਦਿਓ। ਤਸਵੀਰਾਂ ਬੋਲਦੀਆਂ।