Sidhi Galbaat

Sidhi Galbaat Welcome to "Sidhi Galbaat," where we dive deep into candid conversations with artists, politician, and business people.

We will brings you engaging and insightful discussions that blend entertainment, motivation, and real talk.

05/13/2026

05/10/2026

May 3 to 9 is Emergency Preparedness Week! This week is an opportunity for you to prepare to protect yourself, your fami...
05/05/2026

May 3 to 9 is Emergency Preparedness Week!

This week is an opportunity for you to prepare to protect yourself, your family and our community during an emergency. Some of the most vulnerable communities in Brampton will receive free emergency kits, generously sponsored by Enbridge. [Learn more: www.Brampton.ca/prepared]

2026 ਦੀਆਂ ਬ੍ਰੈਂਪਟਨ ਮਿਊਨਿਸਿਪਲ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਅਤੇ ਤੀਜੀ ਧਿਰ ਦੇ ਇਸ਼ਤਿਹਾਰਦਾਤਾ ਰਜਿਸਟਰੇਸ਼ਨ 1 ਮਈ ਤੋਂ ਸ਼ੁਰੂ ਹੋ...
05/05/2026

2026 ਦੀਆਂ ਬ੍ਰੈਂਪਟਨ ਮਿਊਨਿਸਿਪਲ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਅਤੇ ਤੀਜੀ ਧਿਰ ਦੇ ਇਸ਼ਤਿਹਾਰਦਾਤਾ ਰਜਿਸਟਰੇਸ਼ਨ 1 ਮਈ ਤੋਂ ਸ਼ੁਰੂ ਹੋਣਗੇ



ਬ੍ਰੈਂਪਟਨ, ਓਨਟੈਰੀਓ (29 ਅਪ੍ਰੈਲ, 2026) – ਬ੍ਰੈਂਪਟਨ ਸ਼ਹਿਰ ਦੇ ਸਿਟੀ ਕਲਰਕ ਦਾ ਦਫ਼ਤਰ (City Clerk’s Office) 2026 ਦੀਆਂ ਬ੍ਰੈਂਪਟਨ ਮਿਊਨਿਸਿਪਲ ਚੋਣਾਂ ਲਈ, ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਅਤੇ ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਦੇ ਰਜਿਸਟਰੇਸ਼ਨ ਸ਼ੁੱਕਰਵਾਰ, 1 ਮਈ, 2026 ਤੋਂ ਸਵੀਕਾਰ ਕਰਨਾ ਸ਼ੁਰੂ ਕਰੇਗਾ।

ਉਮੀਦਵਾਰਾਂ ਲਈ ਨਾਮਜ਼ਦਗੀ ਦੀ ਮਿਆਦ, ਸ਼ੁੱਕਰਵਾਰ, 21 ਅਗਸਤ, 2026 ਨੂੰ ਦੁਪਹਿਰ ਬਾਅਦ 2 ਵਜੇ ਖਤਮ ਹੋਵੇਗੀ।

ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਲਈ ਰਜਿਸਟਰੇਸ਼ਨ ਦੀ ਮਿਆਦ, 23 ਅਕਤੂਬਰ, 2026, ਸ਼ਾਮ 4:30 ਵਜੇ ਤੱਕ ਜਾਰੀ ਰਹੇਗੀ।

ਉਮੀਦਵਾਰ

ਸ਼ਹਿਰ ਹੇਠ ਲਿਖੇ ਅਹੁਦਿਆਂ ਲਈ ਨਾਮਜ਼ਦਗੀਆਂ ਸਵੀਕਾਰ ਕਰੇਗਾ:

ਮੇਅਰ (Mayor)
ਰੀਜਨਲ ਕੌਂਸਲਰ (Regional Councillor)
ਸਿਟੀ ਕੌਂਸਲਰ (City Councillor)
ਇਨ੍ਹਾਂ ਲਈ ਸਕੂਲ ਬੋਰਡ ਟਰੱਸਟੀ:
ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board)
ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Dufferin-Peel Catholic District School Board)
ਕੌਂਸਲ ਸਕੌਲਰ ਕੈਥੋਲਿਕ ਮੋਨਐਵੇਨਿਰ (Conseil scolaire catholique MonAvenir)
ਮਿਸੀਸਾਗਾ ਸ਼ਹਿਰ (City of Mississauga), ਸਕੂਲ ਬੋਰਡ ਟਰੱਸਟੀ, ਕੌਂਸਲ ਸਕੌਲਰ ਵਿਆਮੋਂਡੇ (Conseil scolaire Viamonde) ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਵੀਕਾਰ ਕਰੇਗਾ।

ਉਮੀਦਵਾਰਾਂ ਲਈ ਨਾਮਜ਼ਦਗੀ ਫਾਰਮ ਅਤੇ ਜਾਣਕਾਰੀ ਪੈਕੇਜ (Nomination forms and information packages for candidates), ਔਨਲਾਈਨ ਅਤੇ ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ ਸਿਟੀ ਕਲਰਕ ਦੇ ਦਫ਼ਤਰ ਵਿੱਚ ਉਪਲਬਧ ਹਨ। ਫਾਰਮਾਂ ਨੂੰ ਵੀਰਵਾਰ, 20 ਅਗਸਤ, 2026 ਤੱਕ, ਆਮ ਕੰਮਕਾਜੀ ਘੰਟਿਆਂ ਦੌਰਾਨ, ਅਪੋਇੰਟਮੈਂਟ ਰਾਹੀਂ, ਵਿਅਕਤੀਗਤ ਤੌਰ 'ਤੇ (ਜਾਂ ਕਿਸੇ ਏਜੰਟ ਦੁਆਰਾ) ਦਾਖਲ ਕਰਨਾ ਲਾਜ਼ਮੀ ਹੈ। ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ, ਸ਼ੁੱਕਰਵਾਰ, 21 ਅਗਸਤ, 2026 ਨੂੰ ਅਪੋਇੰਟਮੈਂਟਾਂ ਦੀ ਲੋੜ ਨਹੀਂ ਹੈ। ਉਮੀਦਵਾਰਾਂ ਨੂੰ ਸਿਰਫ਼ ਇਸ ਦਿਨ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਸੇਵਾ ਦਿੱਤੀ ਜਾਵੇਗੀ। ਸ਼ੁੱਕਰਵਾਰ, 21 ਅਗਸਤ, 2026 ਨੂੰ ਨਾਮਜ਼ਦਗੀ ਦਾਖਲ ਕਰਨ ਦੇ ਘੰਟੇ, ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਹਨ। ਕਿਰਪਾ ਕਰਕੇ ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਕਰਨ ਅਤੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ, brampton.ca/bramptonvotes 'ਤੇ ਜਾਓ।


ਨਾਮਜ਼ਦਗੀ ਦਾਖਲ ਕਰਨ ਵੇਲੇ ਫਾਈਲਿੰਗ ਫੀਸ (200 ਡਾਲਰ ਮੇਅਰ ਲਈ, 100 ਡਾਲਰ ਹੋਰ ਸਾਰੇ ਅਹੁਦਿਆਂ ਲਈ) ਨਕਦ, ਡੈਬਿਟ, ਕ੍ਰੈਡਿਟ, ਪ੍ਰਮਾਣਿਤ ਚੈੱਕ ਜਾਂ ਮਨੀ ਆਰਡਰ ਰਾਹੀਂ ਅਦਾ ਕੀਤੀ ਜਾ ਸਕਦੀ ਹੈ। ਬਿਨੈਕਾਰਾਂ ਲਈ ਨਾਮ ਅਤੇ ਯੋਗ ਪਤੇ ਦੇ ਸਬੂਤ ਦੇ ਨਾਲ ਮੂਲ ਪਛਾਣ-ਪੱਤਰ ਪੇਸ਼ ਕਰਨਾ ਲਾਜ਼ਮੀ ਹੈ। ਆਈ.ਡੀ. (ID) ਦੀਆਂ ਫੋਟੋਕਾਪੀਆਂ ਅਤੇ ਇਲੈਕਟ੍ਰੋਨਿਕ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਪਛਾਣ ਦੇ ਸਵੀਕਾਰਯੋਗ ਰੂਪਾਂ ਦੀ ਸੂਚੀ (A list of acceptable forms of identification), ਔਨਲਾਈਨ ਮਿਲ ਸਕਦੀ ਹੈ। ਇੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਪਹਿਲਾਂ, ਨਾ ਤਾਂ ਮੁਹਿੰਮ 'ਤੇ ਪੈਸਾ ਖਰਚ ਕਰ ਸਕਦਾ ਹੈ ਅਤੇ ਨਾ ਹੀ ਉਸ ਵਾਸਤੇ ਪੈਸਾ ਪ੍ਰਾਪਤ ਕਰ ਸਕਦਾ ਹੈ।

ਤੀਜੀ ਧਿਰ ਦੇ ਇਸ਼ਤਿਹਾਰਦਾਤਾ
ਕੋਈ ਵੀ ਵਿਅਕਤੀ, ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ, ਜੋ ਕਿਸੇ ਉਮੀਦਵਾਰ ਨੂੰ ਉਤਸ਼ਾਹਿਤ ਕਰਨ, ਉਸਦਾ ਸਮਰਥਨ ਕਰਨ ਜਾਂ ਵਿਰੋਧ ਕਰਨ ਲਈ ਪ੍ਰਸਾਰਣ, ਪ੍ਰਿੰਟ, ਇਲੈਕਟ੍ਰੋਨਿਕ ਜਾਂ ਹੋਰ ਮਾਧਿਅਮਾਂ ਵਿੱਚ ਇਸ਼ਤਿਹਾਰ ਦੇਣਾ ਚਾਹੁੰਦੀ ਹੈ, ਉਸ ਲਈ ਸ਼ਹਿਰ ਕੋਲ ਰਜਿਸਟਰ ਕਰਨਾ ਲਾਜ਼ਮੀ ਹੈ।

ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਲਈ ਰਜਿਸਟ੍ਰੇਸ਼ਨ ਫਾਰਮ ਅਤੇ ਜਾਣਕਾਰੀ ਪੈਕੇਜ (Registration forms and information packages for third party advertisers), ਔਨਲਾਈਨ ਅਤੇ ਬ੍ਰੈਂਪਟਨ ਸਿਟੀ ਹਾਲ ਵਿੱਚ ਸਿਟੀ ਕਲਰਕ ਦੇ ਦਫ਼ਤਰ ਵਿਖੇ ਉਪਲਬਧ ਹਨ। ਰਜਿਸਟਰੇਸ਼ਨ, ਸ਼ੁੱਕਰਵਾਰ, 23 ਅਕਤੂਬਰ, 2026, ਸ਼ਾਮ 4:30 ਵਜੇ ਤੱਕ, ਆਮ ਕੰਮਕਾਜੀ ਸਮੇਂ ਦੌਰਾਨ, ਅਪੋਇੰਟਮੈਂਟ ਰਾਹੀਂ, ਵਿਅਕਤੀਗਤ ਤੌਰ 'ਤੇ (ਜਾਂ ਕਿਸੇ ਏਜੰਟ ਦੁਆਰਾ) ਦਾਖਲ ਕੀਤੇ ਜਾਣੇ ਲਾਜ਼ਮੀ ਹਨ। ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਕਰਨ ਅਤੇ ਰਜਿਸਟਰੇਸ਼ਨ ਦਾਖਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ, brampton.ca/bramptonvotes ‘ਤੇ ਜਾਓ।

ਰਜਿਸਟਰੇਸ਼ਨ ਦਾਖਲ ਕਰਨ ਵਾਲੇ ਵਿਅਕਤੀ ਨੂੰ ਦਾਖਲ ਕਰਨ ਵੇਲੇ, ਅਸਲ ਪਛਾਣ ਪੱਤਰ ਪੇਸ਼ ਕਰਨਾ ਲਾਜ਼ਮੀ ਹੈ। ਆਈ.ਡੀ. ਦੀਆਂ ਫੋਟੋਕਾਪੀਆਂ ਅਤੇ ਇਲੈਕਟ੍ਰੋਨਿਕ ਰੂਪ ਸਵੀਕਾਰ ਨਹੀਂ ਕੀਤੇ ਜਾਣਗੇ। ਪਛਾਣ ਦੇ ਸਵੀਕਾਰਯੋਗ ਰੂਪਾਂ ਦੀ ਸੂਚੀ (A list of acceptable forms of identification), ਔਨਲਾਈਨ ਮਿਲ ਸਕਦੀ ਹੈ। ਕੋਈ ਪ੍ਰਤੀਨਿਧੀ, ਜੋ ਕਿਸੇ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਤੀਜੀ ਧਿਰ ਦੇ ਇਸ਼ਤਿਹਾਰਦਾਤਾ ਵੱਲੋਂ ਰਜਿਸਟਰ ਕਰਨਾ ਚਾਹੁੰਦਾ ਹੈ, ਉਸਨੂੰ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਦੇ ਇੱਕ ਨਾਮਜ਼ਦ ਅਧਿਕਾਰੀ ਵੱਲੋਂ ਅਧਿਕਾਰ-ਪੱਤਰ ਪ੍ਰਦਾਨ ਕਰਨਾ ਲਾਜ਼ਮੀ ਹੈ। ਇੱਕ ਤੀਜੀ ਧਿਰ ਦਾ ਇਸ਼ਤਿਹਾਰਦਾਤਾ ਆਪਣੇ ਰਜਿਸਟਰੇਸ਼ਨ ਪੇਪਰ ਦਾਖਲ ਕਰਨ ਤੋਂ ਪਹਿਲਾਂ, ਨਾ ਤਾਂ ਕਿਸੇ ਮੁਹਿੰਮ 'ਤੇ ਪੈਸਾ ਖਰਚ ਕਰ ਸਕਦਾ ਹੈ ਅਤੇ ਨਾ ਹੀ ਉਸ ਵਾਸਤੇ ਪੈਸਾ ਪ੍ਰਾਪਤ ਕਰ ਸਕਦਾ ਹੈ।

ਉਮੀਦਵਾਰਾਂ ਅਤੇ ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਲਈ ਆਮ ਦਿਸ਼ਾ-ਨਿਰਦੇਸ਼ਾਂ 'ਤੇ ਇੱਕ ਪ੍ਰੈਜੈਂਟੇਸ਼ਨ (A presentation on general guidelines for candidates and third party advertisers), ਸ਼ਹਿਰ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਨਾਮਜ਼ਦ ਉਮੀਦਵਾਰਾਂ ਅਤੇ ਰਜਿਸਟਰਡ ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਦੀ ਸੂਚੀ, brampton.ca/bramptonvotes 'ਤੇ ਉਪਲਬਧ ਹੋਵੇਗੀ।

City of Brampton – Your Local Government

ਭਗਵੰਤ ਮਾਨ ਦੀ ਪੱਗ ਢਿੱਡੀ ਹੁੰਦੀ ਸੀ, ਲੋਕਾਂ ਨੇ ਇਸ ਵਾਰ ਧੋਣ ਤੇ ਗੋਡਾ ਰੱਖਣਾ || Baljit Singh Mand|| King Parma
04/27/2026

ਭਗਵੰਤ ਮਾਨ ਦੀ ਪੱਗ ਢਿੱਡੀ ਹੁੰਦੀ ਸੀ, ਲੋਕਾਂ ਨੇ ਇਸ ਵਾਰ ਧੋਣ ਤੇ ਗੋਡਾ ਰੱਖਣਾ || Baljit Singh Mand|| King Parma

1 like. "ਭਗਵੰਤ ਮਾਨ ਦੀ ਪੱਗ ਢਿੱਡੀ ਹੁੰਦੀ ਸੀ, ਲੋਕਾਂ ਨੇ ਇਸ ਵਾਰ ਧੋਣ ਤੇ ਗੋਡਾ ਰੱਖਣਾ |Baljit Singh Mand || King Parma"

04/24/2026



04/23/2026

ਰੋਣ ਨੂੰ ਜੀਅ ਕਿਓ ਕਰਦਾ ਹੁੰਦਾ !

04/20/2026

Full podcast on Yutube

Address

2677 Drew Road
Mississauga, ON
L4T3X1

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 11am - 3pm

Telephone

+14169037171

Alerts

Be the first to know and let us send you an email when Sidhi Galbaat posts news and promotions. Your email address will not be used for any other purpose, and you can unsubscribe at any time.

Contact The Business

Send a message to Sidhi Galbaat:

Share