18/10/2023
ਬਾਹਰੀ ਸੁੰਦਰਤਾ ਦੇ ਨਾਲ਼ ਨਾਲ਼ ਸੀਰਤ ਦੀ ਪਰਖ਼ ਹੋਣੀ ਬੇਹੱਦ ਜ਼ਰੂਰੀ ਹੈ। ਇੱਕ ਵਿਲੱਖਣ ਤਰੀਕੇ ਨਾਲ਼ ਇਹ ਸੁੰਦਰਤਾ ਮੁਕਾਬਲੇ ਉਲੀਕ ਰਹੇ ਹਾਂ ਪਿਆਰਿਓ! ਤੁਹਾਡੇ ਸਾਥ ਤੇ ਸਹਿਯੋਗ ਦੀ ਉਮੀਦ ਰਹੇਗੀ। ਸਾਡੀ ਟੀਮ ਵਿਲੋਂ ਇਹ ਕੋਸ਼ਿਸ਼ ਰਹੇਗੀ ਕਿ ਜਿਹੜੇ ਪ੍ਰਤੀਭਾਗੀ ਯੋਗ ਹਨ, ਉਹਨਾਂ ਨਾਲ਼ ਕਿਸੇ ਵੀ ਤਰਾਂ ਦਾ ਕੋਆ ਵਿਤਕਰਾ ਨਾ ਰਹੇ ਤੇ ਨਾ ਹੀ ਕੋਈ ਵਿੱਤੀ ਕਾਰਣਾਂ ਕਰਕੇ ਇਸ ਮੁਕਾਬਲੇ ਦਾ ਹਿੱਸਾ ਬਣਨੋਂ ਰਹੇ। ਬਾਕੀ ਅਸੀ ਹਮੇਸ਼ਾ ਹੀ ਕਹਿ ਦਿੰਦੇ ਹਾਂ ਕਿ ਉਮਰ ਸਿਰਫ਼ ਇੱਕ ਅੰਕ ਹੈ (AGE IS JUST A NUMBER). ਸੋ ਇਸੇ ਸੋਚ ਦੇ ਚੱਲਦਿਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਮਰ ਚਾਹੇ ਕੋਈ ਵੀ ਹੋਵੇ, ਇਹ ਮੰਚ ਸਾਰਿਆਂ ਨੂੰ ਸੱਦਾ ਦੇਵੇਗਾ।
ਚਾਹੇ ਉਹ ਅਠਾਰਾਂ ਸਾਲਾਂ ਦੀ ਮੁਟਿਆਰ ਜਾਂ ਗੱਭਰੂ ਹੋਵੇ ਜਾਂ ਫ਼ਿਰ 70 ਸਾਲਾ ਬੇਬੇ ਜਾਂ ਬਾਪੂ। ਬਾਕੀ ਮੁਟਿਆਰਾਂ ਵਿਆਹੀਆਂ ਨੇ ਜਾਂ ਕੁਆਰੀਆਂ, ਇਹ ਵੀ ਝੰਜਟ ਖ਼ਤਮ। ਬੀਬੀਆਂ ਲਈ 18 ਤੋਂ 35 ਸਾਲ, 35 ਤੋਂ 59 ਸਾਲ ਤੇ 60 ਸਾਲ ਜਾਂ ਇਸ ਤੋਂ ਉੱਪਰ ਤੇ ਮਰਦਾਂ ਲਈ 18 ਤੋਂ 59 ਸਾਲ ਤੇ 60 ਸਾਲ ਜਾਂ ਇਸ ਤੋਂ ਉੱਪਰ ਦੇ ਉਮਰ ਵਰਗ ਹਨ | ਜੇਕਰ ਤੁਹਾਡੇ ਪਰਿਵਾਰ ‘ਚ ਹੁਨਰ ਹੈ ਤਾਂ ਸਾਰੇ ਜੀਅ ਇਸ ਦਾ ਹਿੱਸਾ ਬਣ ਸਕਦੇ ਹਨ। ਵੱਖ ਵਿਖ ਸ਼ਹਿਰਾਂ ‘ਚ auditions ਹੋਣਗੇ ਜਿਸ ਤੋਂ ਬਾਅਦ ਚੁਣੇ ਗਏ ਪ੍ਰਤੀਭਾਗੀ Quarter Finals ਤੇ Semi Finals ਮੁਕਾਬਲਿਆਂ ‘ਚ ਭਾਗ ਲੈਣਗੇ ਤੇ ਹਰ ਉਮਰ ਵਰਗ ‘ਚੋਂ ਇੱਕ ਇੱਕ ਜੇਤੂ Canada ਦੇ ਸ਼ਹਿਰ TORONTO ‘ਚ ਹੋ ਰਹੇ Grande Finale ਦਾ ਹਿੱਸਾ ਬਣ ਕੇ ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਦੀ ਨੁਮਾਇੰਦਗੀ ਕਰਨਗੇ ਤੇ ਉਹਨਾਂ ਕੋਲ਼ WORLDWIDE Mr/ Miss/Mrs PUNJABI/PUNJABAN ਅਤੇ BEBE/BAPU No. 1 ਹੋਣ ਦਾ ਮਾਣ ਹਾਸਲ ਕਰਨ ਦਾ ਮੌਕਾ ਹੋਵੇਗਾ।
Auditions ਇਸ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਹਨ। ਸਭ ਤੋਂ ਪਹਿਲਾਂ ਖੂਬਸੂਰਤ ਸ਼ਹਿਰ HASTINGS ਵਾਲਿਆਂ ਦੀ ਵਾਰੀ ਹੋਵੇਗੀ।
20 ਅਕਤੂਬਰ ਦੀ ਸ਼ਾਮ “MELA MAAWAV DHEEYAN DA” ਦੇ ਦੌਰਾਨ ਮਿਲਾਂਗੇ ਨਵੇਂ ਚਿਹਰਿਆਂ ਨੂੰ ਨਵੇਂ ਜਨੂੰਨ ਤੇ ਕੁਝ ਕਰ ਗੁਜ਼ਰਨ ਦੀ ਤਾਂਘ ਨਾਲ਼ 💕
Hastings ਵੱਸਦੇ ਪਰਿਵਾਰ ਜ਼ਰੂਰ ਨੋਟ ਕਰਨ -
ਸਮਾਂ - ਸ਼ਾਮ 5 ਵਜੇ ਤੋਂ
ਜਗ੍ਹਾ - Hasting intermediate school
621 Hasting st , South Alina